Founder

Baba Kirpal Singh Ji

Founder

ਬਾਬਾ ਕ੍ਰਿਪਾਲ ਸਿੰਘ ਜੀ ਕਾਰ ਸੇਵਾ ਡੇਰਾ ਭਵਾਨੀਗੜ੍ਹ(ਸੰਗਰੂਰ) ਬਾਬਾ ਜੀ ਹਮੇਸ਼ਾ ਤੋਂ ਹੀ ਇਤਿਹਾਸਕ ਥਾਵਾ ਦੀ ਨਵ-ਉਸਾਰੀ ਲਈ ਤਤਪਰ ਹਨ ਇਲਾਕਾ ਭਵਾਨੀਗੜ੍ਹ ਵਿੱਚ ਜਿਵੇਂ ਕਾਕੜਾ ਪਿੰਡ ਦਾ ਮੁੱਖ ਗੇਟ, ਮੀਰੀ-ਪੀਰੀ ਵਿਦਿਆਲਿਆ ਅਤੇ ਜੋਤੀਸਰ ਗੁਰੂਘਰ ਦੀਵਾਨ ਟੋਡਰ ਮੱਲ ਜੀ ਦੀ ਯਾਦ ਵਿਚਲਾ ਗੁਰੂ ਘਰ ਅਤੇ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਆਦਿ ਬਾਬਾ ਜੀ ਦੀਆ ਇਲਾਕੇ ਦੀਆ ਸੰਗਤਾ ਲਈ ਬਣਾਈਆ ਮੁੱਖ ਯਾਦਾਗਾਰਾ ਹਨ | ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਅਤੇ ਮਾਤਾ ਗੁਜਰ ਕੌਰ ਜੀ ਦਾ ਪਿੰਡ ਆਲੋਅਰਖ ਵਾਲਾ ਗੇਟ ਅਤੇ ਨਿਵਾਸ ਸਥਾਨ ਤੇ ਬਣ ਰਹੀ ਸਰਾਂ ਲਈ ਬਾਬਾ ਜੀ ਨੇ ਹੋਰ ਆਦਿ ਬਹੁਤ ਸਾਰੇ ਕਾਰਜਾ ਲਈ ਆਪਣੀਆ ਸੇਵਾਵਾਂ ਸਾਧ ਸੰਗਤ ਜੀ ਦੇ ਸਹਿਯੋਗ ਲਈ ਜਰੀ ਰੱਖੀਆ ਹੋਈਆ ਹਨ|

ਸੰਗਤਾਂ ਦੀ ਪੁਰ ਜੋਰ ਮੰਗ ਉੱਤੇ ਬਾਬਾ ਜੀ ਗੁਰੂ ਘਰਾਂ ਦੀ ਉਸਾਰੀ ਦੇ ਨਾਲ ^ਨਾਲ ਗੁਰੂ ਘਰ ਦੀ ਸਿੱਖਿਆ ਤੇ ਸਿੱਖਿਆਵਾਂ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਬਾਬਾ ਜੀ ਨੇ ਗੁਰੂ ਘਰ ਬਣਾਉਣ ਦੇ ਨਾਲ^ਨਾਲ ਇਲਾਕੇ ਦੇ ਬੱਚਿਆ ਲਈ ਉੱਚ ਪੱਧਰ ਦੀ ਸਿੱਖਿਆ ਮੁਹੱਈਆ ਕਰਵਾਉਣ ਵਾਲੀਆਂ ਸੰਸਥਾਵਾਂ ਖੇਲਣ ਦਾ ਫੈਸਲਾ ਲਿਆ, ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਪਿੰਡ ਕਾਕੜਾ ਵਿੱਚ ਦੀਵਾਨ ਟੋਡਰ ਮੱਲ ਜੀ ਦੀ ਮਹਾਨ ਯਾਦ ਨੂੰ ਤਾਜਾ ਕਰਦਿਆ ਪਿੰਡ ਵਿੱਚ ਉਨਾਂ ਦੀ ਯਾਦ ਵਿੱਚ ਇੱਕ ਗੁਰੂ ਘਰ ਦੀ ਉਸਾਰੀ ਕਰਵਾਈ ਜਿੱਥੇ ਇਲਾਕੇ ਦੀਆਂ ਸਮੂਹ ਸੰਗਤਾਂ ਮੱਸਿਆ, ਪੰਚਮੀ, ਸੰਗਰਾਂਦ, ਤੇ ਸਾਰੇ ਗੁਰਪੁਰਬਾਂ ਨੂੰ ਸਾਂਝੀ ਭਾਈ ਵਾਲਤਾ ਨਾਲ ਬੜੀ ਹੀ ਸਰਧਾ ਨਾਲ ਰਲ^ਮਿਲਕੇ ਮਨਾਉਂਦੀਆਂ ਹਨ.ਇਲਾਕੇ ਦੀਆਂ ਸੰਗਤਾ ਦਾ ਪਿਆਰ ਵੇਖਕੇ, ਬਾਬਾ ਜੀ ਨੇ ਫੈਸਲਾ ਲਿਆ ਕਿ ਗੁਰੂ ਘਰਾਂ ਨਾਲ ਸਭ ਸੂਝ^ਬੂਝ ਵਾਲੀਆਂ ਸੰਗਤਾਂ ਜੁੜ੍ਹ ਰਹੀਆਂ ਹਨ ਕਿਉਂ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਨੇਹਾ ਘਰ^ਘਰ ਸੰਗਤਾਂ ਦੇ ਬੱਚਿਆਂ ਤੱਕ ਪਹੁੰਚਾਇਆ ਜਾਵੇ ਬਾਬਾ ਜੀ ਨੇ ਸੰਨ 10-01-2012 ਵਿੱਚ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਨਾਂ ਦੀ ਸੰਸਥਤਾਂ(ਸੀ.ਬੀ.ਐੱਸ.ਈ.) ਬੋਰਡ ਤੋਂ 10 ਵੀ ਤੱਕ ਐਫੀਲੇਂਸਨ ਨੰਬਰ 16310000 ਤਹਿਤ ਮਨਜੂਰ ਕਰਵਾਈ ਅੱਜ ਇਹ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਬਾਰਵੀਂ ਤੱਕ (ਆਰਟਸ ਅਤੇ ਕਮਾਰਸ ਗਰੁੱਪ )ਉੱਚ ਪੱਧਰ ਦੀ ਸਰਵਪੱਖੀ ਵਿਕਾਸ ਕਰਨ ਵਾਲੀ ਸੰਸਥਾ ਦੇ ਰੂਪ ਵਿੱਚ ਸਥਾਪਿਤ ਹੋ ਚੁੱਕਾ ਹੈ.ਪੜਾਈ ਉੱਚ ਤਜਰਬੇਕਾਰ ਸਟਾਫ਼ ਵਲੋਂ ਕਰਵਾਈ ਜਾਂਦੀ ਹੈ|

ਸਕੂਲ ਵਿੱਚ ਤਿੰਨ ਮੰਜਲੀ ਬਿਲਡਿੰਗ ਖੁੱਲਾ ਖੇਡ ਗਰਾਊਂਡ, ਵਧੀਆਂ C.C.T.V. ਨਿਗਰਾਨੀ, ਵਾਟਰ ਕੂਲਰ, ਪ੍ਰਾਇਮਰੀ ਪੱਧਰ ਤੱਕ A.C. ਰੂਮ, ਪ੍ਰੋਜੈਕਟਰ ਰੂਮ, ਵਧੀਆ ਕੰਪਿਊਟਰ ਲੈਬ ਉਚਿਤ ਸੁਵਿਧਾਵਾਂ ਵਾਲੀ ਸਾਇੰਸ ਲੈੱਬ, ਖੁੱਲੀ ਡੁੱਲੀ ਲਾਇਬੇ੍ਰਰੀ, ਆਰਟ ਰੂਮ, ਵਧੀਆਂ ਸੰਗੀਤ ਅਧਿਆਪਕ ਤੇ ਸੰਗਤੀ ਰੂਮ, ਐਕਟੀ ਵਿਟੀ ਰੂਮ, ਯੋਗਾ ਹਾਲ, ਮੈੱਥ ਲੈੱਬ, ਸਪੋਰਟਸ ਲਈ ਵੱਖਰੇ ਕੋਚ ਅਤੇ ਵਧੀਆਂ ਸਪੋਟਸ ਰੂਮ, ਧਾਰਮਿਕ ਸਿੱਖਿਆ ਲਈ ਵੱਖਰਾ ਖਾਲਸਾਈ ਪਹਿਰਾਵਾ, ਰੋਜਾਨਾ ਸ਼ਬਦ ਕੀਰਤਨ ਅਤੇ ਬਾਣੀਆਂ ਦਾ ਪਾਠ ਅਤੇ ਅਰਦਾਸ ਸਕੂਲ ਨਿੱਤ^ਨੇਮ ਦਾ ਹਿੱਸਾ. ਸਕੂਲ ਦਾ ਸਟਾਫ਼ ਅਤੇ ਬੱਚੇ ਸਿਰ ਢੱਕ ਕੇ ਅਤੇ ਸਾਦੇ ਲਿਬਾਸ ਵਿੱਚ ਸਕੂਲ ਆਉਂਦੇ ਹਨ.ਬਾਬਾ ਕ੍ਰਿਪਾਲ ਸਿੰਘ ਜੀ ਦਾ ਦਿਲੀ ਸੁਪਨਾਂ ਸੀ ਕਿ ਬੱਚਿਆਂ ਕੋਲੋ ਘੱਟ ਫ਼ੀਸਾ ਲੈ ਕੇ ਵਧੀਆਂ ਸਿੱਖਿਆ ਦਿੱਤੀ ਜਾਵੇਂ, ਬੱਚਿਆਂ ਨੂੰ ਸਕੂਲ ਵਲੋਂ ਕੁਝ ਵਿਸੇਸ਼ ਰਿਆਇਤਾਂ ਦਿੱਤੀਆਂ ਗਈਆ ਹਨ|

ਸਕੂਲ ਅੰਦਰ ਬੱਚਿਆ ਲਈ ਚਾਰ ਹਾਊਸ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਬਣਾਏ ਗਏ ਹਨ ਜਿਨ੍ਹਾਂ ਵਿੱਚ ਬੱਚੇ ਜਿਆਦਾ ਤਰ੍ਹਾਂ ਸਿੱਖ ਧਰਮ ਤੇ ਦੂਸਰੇ ਸਭ ਧਰਮਾਂ ਦੀ ਜਾਣਕਾਰੀ ਪ੍ਰਾਪਤ ਕਰਕੇ ਉੱਚ ਨੈਤਿਕ ਸਿਖਿਆ ਦਾ ਸਬਕ ਸਿਖਦੇ ਹਨ. ਇਸ ਤੋਂ ਬਿਨਾਂ ਈ^ਕੋ ਕਲੱਬ, ਹੈਰੀਟੇਜ ਕਲੱਬ, ਸਪੀਚ ਅਤੇ ਡਵੀਟ ਕਲੱਬ, ਡਰਾਮਾ ਕਲੱਬ, ਫੋਟੋਗ੍ਰਾਫੀ ਕਲੱਬ, ਰਾਈਟਿੰਗ ਅਤੇ ਆਰਟ ਕਲੱਬ, ਹਿਸਟਰੀ ਕਲੱਬ ਨੂੰ ਦੋ ਮੁੱਖ ਕਲੱਬਾਂ ਜਿਵੇਂ ਸਵ: ਬਾਬਾ ਸਿੰਗਾਰਾ ਸਿੰਘ ਜੀ ਕਲੱਬ ਅਤੇ ਬਾਰਾ ਕ੍ਰਿਪਾਲ ਸਿੰਘ ਜੀ ਕਲੱਬ ਦੇ ਅੰਦਰ ਵੰਡਕੇ ਬੱਚਿਆ ਦੇ ਸਰਵਪੱਖੀ ਵਿਕਾਸ ਲਈ ਸਕੂਲ ਹਮੇਸ਼ਾਂ ਤਤਪਰ ਰਹਿੰਦਾ ਹੈ| ਬੱਚਿਆ ਨੂੰ ਸਮਾਜ ਭਲਾਈ ਦੇ ਕੰਮਾਂ ਲਈ ਜਾਗਰੂਕ ਕੀਤਾ ਜਾਂਦਾ ਹੈ, ਵਾਤਾਵਰਨ, ਦੇਸ਼ ਪਿਆਰ, ਸਵੱਛਤਾ, ਧੀਆਂ, ਤੇ ਸਿੱਖਿਆ ਦੇ ਸੁਨੇਹੇ ਘਰ-ਘਰ ਪਹੁਚਾਉਣ ਲਈ ਸਮੇਂ ਸਮੇਂ ਤੇ ਸਕੂਲ ਵਲੋਂ ਵੱਖ-ਵੱਖ ਰੈਲੀਆਂ ਆਯੋਜਿਤ ਕੀਤੀਆ ਜਾਂਦੀਆ ਹਨ|

ਬਾਬਾ ਜੀ ਦੀ ਅਪਾਰ ਕਿਪਾ ਸਦਕਾ ਸਕੂਲ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਿੰਘ ਗੱਤਕਾ ਅਕੈਡਮੀ ਚੱਲ ਰਹੀ ਹੈ ਜਿਸ ਬਿਨ੍ਹਾਂ ਕਿਸੇ ਫ਼ੀਸ ਤੋਂ ਬੱਚਿਆ ਨੂੰ ਪੰਜਾਬੀਆ ਦੀ ਖੇਡ ਗੱਤਕਾ ਬਿਲਕੁਲ ਫਰੀ ਸਿਖਾਈ ਜਾਂਦੀ ਹੈ ਜਿਸ ਨਾਲ ਬੱਚੇ ਬਾਣੀ^ਬਾਣੇ ਅਤੇ ਆਪਣੀ ਕੋਮ ਦੀ ਜੰਗੀ ਅਭਿਆਸ ਦੀ ਬਾ-ਖੂਬ ਤਿਆਰੀ ਕਰਦੇ ਹਨ. ਬੱਚਿਆ ਲਈ ਸਲਾਨਾ ਐਥਲੇਟਿਕ ਮੀਟ ਦਾ ਅਯੋਜਨ ਕੀਤਾ ਜਾਂਦਾ ਹੈ ਸਲਾਨਾ ਫੰਕਸ਼ਨ ਰਾਹੀ ਬੱਚੇ ਪੰਜਾਬੀ ਸਭਿਆਚਾਰ ਤੇ ਵਿਰਸੇ ^ਵਿਰਾਸਤ ਨਾਲ ਜੁੜਦੇ ਹਨ. ਬੱਚਿਆ ਨੂੰ ਪੰਜਾਬੀ ਗਿੱਧਾ, ਮੁੰਡੇ ਮਲਵਈ ਗਿੱਧਾ ਤੇ ਭੰਗੜਾ ਸਿੱਖਦੇ ਪੰਜਾਬੀ ਵਿਰਸੇ ਨਾਲ ਖਾਸ ਤੋਰ ਤੇ ਜੁੜਦੇ ਹਨ ਉਂਝ ਸਾਰੇ ਧਰਮਾ ਤੇ ਸਭਿਆਚਾਰ ਦੇ ਪਹਿਰਾਵੇ ਤੇ ਸੰਸਕਾਰਾਂ ਨੂੰ ਸਕੂਲ ਦੇ ਹਰ ਫ਼ਕਸ਼ਨ ਵਿੱਚ ਖਾਸ ਥਾਂ ਦਿਤੀ ਜਾਂਦੀ ਹੈ|